ਹਰ ਵਿਦਿਆਰਥੀ ਤੱਕ ਪਹੁੰਚ।

appuyer chaque élève

ਆਨਟੇਰੀਉ ਵਿਚ ਹਾਈ ਸਕੂਲ ਦੀ ਨੁਹਾਰ ਬਦਲਣ ਲਈ
6 ਵੇਅਜ਼ (6 ਪ੍ਰੋਗਰਾਮ)

ਹਰ ਇਕ ਵਿਦਿਆਰਥੀ ਇਕ ਵਿਅਕਤੀ ਹੈ। ਹਰ ਇਕ ਦੀਆਂ ਆਪਣੀਆਂ ਵਖਰੀ ਤਰ੍ਹਾਂ ਦੀਆਂ ਦਿਲਚਸਪੀਆਂ ਅਤੇ ਟੀਚੇ ਹਨ ਅਤੇ ਸਖ਼ਸੀਅਤ ਦੇ ਮਜ਼ਬੂਤ ਪੱਖ ਹਨ ਅਤੇ ਹਰ ਇਕ ਨੂੰ ਹਾਈ ਸਕੂਲ ਵਿਚੋਂ ਸਫ਼ਲਤਾ ਹਾਸਲ ਕਰਨ ਲਈ ਇਕੋ ਜਿਹੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ।

ਇਸ ਕਾਰਣ ਹੀ ਅਸੀਂ 6 ਵੇਜ਼ (6 Ways) ਤਿਆਰ ਕੀਤੇ ਹਨ।

ਸਾਡੇ ਵਿਦਿਆਰਥੀਆਂ ਦੀ ਸਫ਼ਲਤਾ ਲਈ ਪਹਿਲਕਦਮੀ ਦੇ ਕੇਂਦਰ ਵਿਚ ਇਹ ਨਵੇਂ 6 ਪ੍ਰੋਗਰਾਮ ਹਨ। ਇਨ੍ਹਾਂ ਨਾਲ ਆਨਟੇਰੀਉ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਕਰਨ ਲਈ ਕਰੈਡਿਟਸ ਜਮ੍ਹਾਂ ਕਰਨ ਲਈ ਹੋਰ ਕਈ ਢੰਗ ਤਰੀਕੇ ਮਿਲਦੇ ਹਨ ਅਤੇ ਨਾਲ ਹੀ ਇਸ ਸੂਬੇ ਦੀ ਹਾਈ ਸਕੂਲ ਦੀ ਸਿੱਖਿਆ ਦੀ ਪੱਧਰ ਬਿਹਤਰ ਹੁੰਦੀ ਹੈ।

ਵਿਦਿਆਰਥੀ ਆਪਣੇ ਹਾਈ ਸਕੂਲ ਦੇ ਅਨੁਭਵਾਂ ਨੂੰ ਆਪਣੇ ਲਈ ਢੁਕਵੀਂ ਸਿੱਖਿਆ ਅਨੁਸਾਰ ਰੂਪ ਦੇ ਸਕਦੇ ਹਨ। ਅਤੇ ਇਸ ਗੱਲ ਨਾਲ ਹੀ ਉਨ੍ਹਾਂ ਦੀ ਵਿਅਕਤੀਗਤ ਸਫ਼ਲਤਾ ਵਿਚ ਬਹੁਤ ਫਰਕ ਪੈ ਸਕਦਾ ਹੈ।

ਵਿਦਿਆਰਥੀਆਂ ਨੂੰ ਗਰੈਜੂਏਸ਼ਨ ਕਰਨ ਵਿਚ ਸਹਾਇਤਾ ਲਈ ਛੇ ਪ੍ਰੋਗਰਾਮ